ਕੈਮਰੇ ਦੀ ਅੱਖ

ਮੇਰਾ ਸ਼ੁਰੂ ਤੋਂ ਹੀ ਇਹ ਸੁਪਣਾ ਰਿਹਾ ਕੀ ਮੈ ਆਪਣੀ ਪੰਜਾਬੀ ਫਿਲਮ ਇੰਡਸਟਰੀ ਨੂੰ ਪ੍ਰਫੁੱਲਿਤ ਕਰਾ… ਬੇਸ਼ੱਕ ਮੇਰਾ ਜਾਂ ਮੇਰੇ ਪਰਿਵਾਰ ਦਾ ਫ਼ਿਲਮ ਲਾਈਨ ਨਾਲ ਕੋਈ ਸੰਬੰਧ ਨਹੀਂ ਸੀ ਇਕ ਸਧਾਰਨ ਵਪਾਰਕ ਸ਼੍ਰੇਣੀ ਦੇ ਪਰਿਵਾਰ ਦਾ ਇਕ ਸਧਾਰਨ ਜਿਹਾ ਬੰਦਾ ਜਿਆਦਾ ਤੋਂ ਜਿਆਦਾ ਕੀ ਕਰ ਸਕਦਾ ਸੀ ਵੱਧ ਤੋਂ ਵੱਧ ਕੈਮਰਾ ਚੁੱਕ ਕੇ ਆਪਣੇ ਆਲੇ ਦੁਆਲੇ ਦੀਆਂ ਵੀਡੀਓ ਬਣਾ ਕੇ ਆਪਣਾ ਸ਼ੌਂਕ ਪੂਰਾ ਕਰ ਸਕਦਾ ਸੀ ਜਾਂ ਆਪਣਾ ਕੋਈ ਫੋਟੋ ਸਟੂਡੀਓ ਖੋਲ ਸਕਦਾ ਸੀ ਪਰ ਨਹੀਂ ਇਹ ਤਾਂ ਮੇਰਾ ਸੁਪਨਾ ਬਿਲਕੁਲ ਹੀ ਨਹੀਂ ਸੀ

 

 

ਮੈਂ ਤਾਂ ਆਪਣੇ ਕੈਮਰੇ ਦੀ ਅੱਖ ਨਾਲ ਕਿਸੇ ਹੋਰ ਹੀ ਪੱਧਰ ਤੇ ਆਪਣੇ ਸਿਨੇਮਾਂ ਨੂੰ ਦੇਖ ਰਿਹਾ ਸੀ ਪਰ ਦਿਲ ਉਦੋਂ ਹੋਰ ਟੁੱਟਿਆ ਜਦੋਂ ਬੀਤੇ ਸਮੇਂ ਦੌਰਾਨ ਪੰਜਾਬੀ ਸਿਨੇਮਾ ਦਾ ਹਾਲ ਦੇਖਿਆ ਕੀ ਇਸ ਅਮੀਰ ਵਿਰਸੇ ਨੂੰ ਦੇਖਣ ਵਿਚ ਕੋਈ ਵੀ ਆਪਣੀ ਰੂਚੀ ਨਹੀਂ ਸੀ ਦਿਖਾਉਂਦਾ ਤੇ ਹੌਲੀ ਹੌਲੀ ਪੰਜਾਬੀ ਫ਼ਿਲਮਾਂ ਦਾ ਦੌਰ ਖਤਮ ਹੋਣ ਦੀ ਕਗਾਰ ਤੇ ਆ ਰਿਹਾ ਸੀ ਤੇ ਸਿੱਖ ਕਿਰਦਾਰਾਂ ਦੀ ਹਾਲਤ ਹੋਰ ਮਾੜੀ ਹੁੰਦੀ ਜਾ ਰਹੀ ਸੀ ਉਹਦਾ ਕਾਰਨ ਸੀ ਬਜਟ, ਹਲਕੇ ਪੱਧਰ ਦੀ ਸਕ੍ਰਿਪਟ, ਡਾਇਲਾਗ ਅਤੇ ਡਾਇਰੈਕਸ਼ਨ ਫਿਰ ਫ਼ਿਲਮ ਦੀ ਰਿਕਵਰੀ ਨਾ ਹੋਣਾ ਜਾਹਿਰ ਜਿਹੀ ਗੱਲ ਹੈ ਫ਼ਿਲਮ ਤੇ ਲਗਣਾ ਕੁੱਝ ਨਹੀਂ ਤੇ ਦੇਖਣੀ ਕਿੰਨੇ ਤੇ ਰਿਕਵਰੀ ਕੀ ਹੋਣੀ ਹਾਲਾਂਕਿ ਜਿਹੜੇ ਲੋਕ ਪੰਜਾਬੀ ਸਿਨੇਮਾ ਚਲਾ ਰਹੇ ਸਨ ਉਹ ਚੰਗਾ ਚੋਖਾ ਸਿੱਖ ਕੇ ਆਏ ਹੋਏ ਲੋਕ ਸਨ ਜਾ ਫਿਲਮੀ ਪਿਛੋਕੜ ਦੇ ਲੋਕ ਸਨ ਪਰ ਪੰਜਾਬੀ ਨਹੀਂ ਸਨ ਤੇ ਉਹ ਸ਼ਾਇਦ ਸਾਡੇ ਸਿਨੇਮਾ ਨੂੰ ਭੋਜਪੁਰੀ ਫ਼ਿਲਮਾਂ ਵਾਂਗ ਹਲਕੇ ਚ ਲੇ ਰਹੇ ਸਨ

 

 

ਪਰ ਮੇਰਾ ਸੁਪਣਾ ਸੀ ਕੀ ਬਾਲੀਵੁੱਡ ਜਾਂ ਸਾਊਥ ਦੀਆਂ ਫਿਲਮਾਂ ਵਾਂਗ ਆਪਣਾ ਪੰਜਾਬੀ ਸਿਨੇਮਾ ਹੋਵੇ ਤੇ ਇਸ ਤਰਾਂ ਦੀਆਂ ਪੰਜਾਬੀ ਫਿਲਮਾਂ ਪੰਜਾਬ ਚ ਬਨਣ ਪਰ ਇਹ ਮੁਮਕਿਨ ਤਾਂ ਹੀ ਸੀ ਜੇ ਆਪਣੇ ਪੰਜਾਬੀ ਲੋਕ ਟੈਕਨੀਕਲ ਅਤੇ ਚੰਗੇ ਸਿੱਖੇ ਹੋਏ ਹੋਣ ਤੇ ਫਿਰ ਮੇਰੀ ਸੋਚ ਨਾਲ ਮੇਲ ਖਾਂਦੀ ਹਰਭਜਨ ਮਾਨ ਦੀ ਫਿਲਮ – ਜੀ ਆਇਆ ਨੂੰ – ਸਾਲ 2002 ਚ ਬਣੀ ਜਿਸਨੂੰ ਮਨਮੋਹਨ ਸਿੰਘ ਨੇ ਡਾਇਰੈਕਟ ਕੀਤੀ ਤੇ ਪੰਜਾਬੀ ਫ਼ਿਲਮਾਂ ਦੀ ਰੂਪ ਰੇਖਾ ਚ ਤਬਦੀਲੀ ਲਿਆਂਦੀ, ਪੰਜਾਬ ਦੀ ਵਿਰਾਸਤ ਨੂੰ ਸਿਰਫ ਪਿੰਡਾ ਤੱਕ ਹੀ ਸੀਮਿਤ ਨਹੀਂ ਰੱਖਿਆ ਬਲਕਿ ਦਰਸ਼ਕਾਂ ਦੀ ਤ੍ਰਾਸਦੀ ਨੂੰ ਦੇਖਦੇ ਹੋਏ ਅੱਪਡੇਟ ਹੋਏ ਤੇ ਫ਼ਿਲਮ ਨੂੰ ਵਿਦੇਸ਼ ਚ ਵੀ ਸ਼ੂਟ ਕੀਤਾ ਸੋਹਣਾ ਸੰਗੀਤ, ਡਾਇਲਾਗ, ਅਤੇ ਸਕ੍ਰਿਪਟ ਬਕਮਾਲ ਸੀ ਚੰਗਾ ਪੈਸਾ ਲੱਗ ਤੇ ਕਮਾਇਆ ਵੀ ਫਿਰ ਦੌਰ ਸ਼ੁਰੂ ਹੋਇਆ ਮੇਰੇ ਸੁਪਨਿਆਂ ਵਾਲੇ ਪੰਜਾਬੀ ਸਿਨੇਮਾਂ ਦਾ ਕਿ ਇਸ ਤਰਾਂ ਦੀ ਕਵਾਲਟੀ ਚ ਆਪਣੀ ਆਪਣੀ ਪੰਜਾਬੀ ਵਿਰਾਸਤ ਤੇ ਮਾਂ ਬੋਲੀ ਨੂੰ ਪੜਦੇ ਤੇ ਲਿਆਉਣਾ ਹੈ ਚੰਗੇ ਕਾਨਸੈਪਟ ਅਤੇ ਸਮਜਿਕ ਫ਼ਿਲਮਾਂ ਅਤੇ ਗੀਤ ਬਣਾਉਣੇ ਹਨ ਜੋ ਲੋਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਚੰਗੀ ਸੇਧ ਵੀ ਦੇਣ ਅੱਜਕਲ ਤਾਂ ਜੰਮਦਾ ਬੱਚਾ ਹੱਥ ਚ ਮੋਬਾਈਲ ਫੜ ਲੈਂਦਾ ਤੇ ਚਲਾਉਣਾ ਸਿੱਖ ਲੈਂਦਾ ਤੁਹਾਨੂੰ ਯਾਦ ਹੋਵੇ ਤੇ ਓਦੋਂ ਕਿਹਾ ਜਾਂਦਾ ਸੀ ਤੁਹਾਡਾ ਬਚਾ ਵਿਗਾੜ ਜਾਵੇਗਾ ਇਹ ਫ਼ਿਲਮਾਂ ਬਹੁਤ ਵੇਖਦਾ ਤੇ ਮੰਨ ਚ ਆਇਆ ਕੀ ਜੇਕਰ ਫ਼ਿਲਮਾਂ ਦੇਖ ਕੇ ਬੱਚੇ ਵਿਗਾੜ ਸਕਦੇ ਹਨ ਤੇ ਫ਼ਿਲਮਾਂ ਵੇਖ ਕੇ ਬੱਚੇ ਸੁਧਰ ਵੀ ਤੇ ਸਕਦੇ ਹਨ ਕਿਉੰਕਿ ਪੱਗ ਜਿਹੜੇ ਮੇਲੇ ਚ ਗਵਾਚੀ ਹੋਵੇ ਲੱਭਦੀ ਵੀ ਉਸੇ ਮੇਲੇ ਚੋ ਹੀ ਹੈ ਪਰ ਉਸ ਸਭ ਲਈ ਵਪਾਰ ਛੱਡ ਕੇ ਬੰਬੇ ਜਾਣਾ ਜ਼ਰੂਰੀ ਸੀ ਸਿੱਖਣਾ ਜ਼ਰੂਰੀ ਸੀ ਤੇ ਸੱਭ ਕੁੱਝ ਤਿਆਗ ਕੇ ਅੰਮ੍ਰਿਤਸਰ ਛੱਡ ਮੁੰਬਈ ਨਿਕਲ ਗਿਆ ਹੁਣ ਮੇਰਾ ਵਿਜਨ ਸੀ ਕੀ ਫ਼ਿਲਮ ਦੀਆਂ ਬਾਰੀਕੀਆਂ ਤਾਂ ਸਿੱਖ ਲਈਆਂ ਪਰ ਜੋ ਬਾਲੀਵੁੱਡ ਚ ਪਗੜੀ ਨੂੰ ਅਤੇ ਸਿੱਖਾਂ ਨੂੰ ਮਜ਼ਾਕੀਆ ਜਾਂ ਭੱਦਾ ਰੂਪ ਦਿੱਤਾ ਜਾਂਦਾ ਇਹ ਕਿਵੇਂ ਬੰਦ ਹੋਵੇ ਤੇ ਕਿਵੇਂ ਪਗੜੀ ਵਾਲਾ ਹੀਰੋ ਹੋਵੇ ਤਾਂ ਇਸ ਉੱਤੇ ਆਪਣੀ ਪਕੜ ਬਨਾਉਣੀ ਸ਼ੁਰੂ ਕੀਤੀ ਹੌਲੀ ਹੌਲੀ ਹਿੰਦੀ ਸੀਰੀਅਲ ਤੇ ਐਡ ਫ਼ਿਲਮਾਂ ਚ ਮੈਂ ਆਪ ਨਕਲੀ ਪੱਗਾਂ ਹਟਵਾ ਕੇ 5 ਜਾਂ 7 ਮੀਟਰ ਦੀਆਂ ਪੱਗਾਂ ਬੰਨਣੀਆਂ ਸ਼ੁਰੂ ਕੀਤੀਆਂ ਜਿੰਨੀ ਵਾਹ ਲੱਗੀ ਜਿਥੋਂ ਤੱਕ ਪਹੁੰਚ ਹੁੰਦੀ ਸੀ ਕਾਫੀ ਪ੍ਰੋਜੈਕਟਾਂ ਚ ਪੰਜਾਬੀ ਬੋਲੀ ਅਤੇ ਪਹਿਰਾਵੇ ਬਾਰੇ ਗੱਲ ਕੀਤੀ ਇਥੋਂ ਤੱਕ ਕੀ ਚੱਲਦਾ ਸੀਨ ਰੁਕਵਾ ਕੇ ਬਹਿਸ ਵੀ ਕੀਤੀ ਤੇ ਬਾਅਦ ਚ ਇਸਦਾ ਖਮਿਆਜਾ ਵੀ ਭੁਕਤਨਾ ਪਿਆ ਪਰ ਮਿਹਨਤ ਰੰਗ ਲਿਆਈ…. ਚਾਹੁੰਦਾ ਸੀ ਕੀ ਜੇ ਕੋਈ ਮੁਸਲਮਾਨ ਦਾ ਰੋਲ ਕਰ ਰਿਹਾ ਤੇ ਉਹ ਮੁਸਲਮਾਨ ਲੱਗੇ ਤੇ ਜੇ ਕੋਈ ਸਿੱਖ ਦਾ ਕਿਰਦਾਰ ਨਿਭਾ ਰਿਹਾ ਤੇ ਸਿੱਖ ਲਗਣਾ ਚਾਹੀਦਾ

 

 

ਮੈਂ ਹਮੇਸ਼ਾ ਆਪਣੇ ਅਮੀਰ ਵਿਰਸੇ ਨੂੰ ਆਪਣੀ ਬੋਲੀ ਨੂੰ ਆਪਣੇ ਪੰਜਾਬੀ ਸਿਨੇਮਾ ਨੂੰ ਅਮੀਰ ਦੇਖਣਾ ਤੇ ਦਿਖਾਉਣਾ ਪਸੰਦ ਕੀਤਾ ਇਸੇ ਲਈ ਮੈਂ ਚਾਹੁੰਨਾ ਕੀ ਮਨੋਰੰਜਨ ਅਤੇ ਸਕ੍ਰਿਪਟ ਸ਼ੁਦਾ ਕਹਾਣੀਆਂ ਦੇ ਨਾਲ ਨਾਲ ਵੱਧ ਤੋਂ ਵੱਧ ਸਚਾਈ ਵਾਲੀਆਂ ਪੰਜਾਬੀ ਸੂਰਮਿਆਂ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਫ਼ਿਲਮਾਂ ਬਣਾਵਾ ਤੇ ਪੰਜਾਬੀ ਦਰਸ਼ਕਾਂ ਤੋਂ ਇਲਾਵਾ ਹੋਰ ਭਾਸ਼ਾਵਾਂ ਦੇ ਲੋਕਾਂ ਤੱਕ ਵੀ ਆਪਣੀਆਂ ਪੰਜਾਬੀ ਫ਼ਿਲਮਾਂ ਪਾਉਂਚਾਵਾ ਤੇ ਆਪਣੇ ਪੰਜਾਬੀ ਕਨਸੈਪਟ ਉਹਨਾਂ ਦੀ ਭਾਸ਼ਾ ਚ ਵੀ ਪੜਦੇ ਤੇ ਲੇ ਕੇ ਆਵਾਂ ਪੰਜਾਬੀ ਫ਼ਿਲਮਾਂ ਜ਼ਰੀਏ ਪੰਜਾਬ ਚ ਰੋਜ਼ਗਾਰ ਵਧਾਵਾ ਫ਼ਿਲਮਾਂ ਦੀ ਪ੍ਰੋਡਕਸ਼ਨ, ਕਾਸਟਿੰਗ, ਮੇਕਿੰਗ ਅਤੇ ਪੋਸਟ ਵਰਕ ਦਾ ਕੰਮ ਵੀ ਦਿੱਲੀ, ਮੁੰਬਈ ਨੂੰ ਛੱਡ ਪੰਜਾਬ ਤੋਂ ਹੀ ਹੋਵੇ ਕੁੱਝ ਜ਼ਰੂਰੀ ਕੰਮਾਂ ਲਈ ਸਾਨੂੰ ਦਿੱਲੀ ਬੰਬੇ ਜਾਣਾ ਪੈਂਦਾ ਹੈ ਜਿਵੇਂ ਸੈਂਸਰ ਬੋਰਡ ਅਤੇ ਡਿਸਟਰੀਬਿਉਸ਼ਨ.. ਇਹ ਕੰਮ ਵੀ ਪੰਜਾਬ ਚ ਹੋਵੇ ਤੇ ਪੰਜਾਬ ਕੋਲ ਆਪਣਾ ਸੈਂਸਰ ਬੋਰਡ ਹੋਵੇ ਜਿਸ ਲਈ ਮੈਂ ਮਿਹਨਤ ਵੀ ਕਰ ਰਿਹਾ